Home > Essay > ਪੰਜਾਬ ਵਿਚ ਲੋਹੜੀ ਤੇ ਲੇਖ (Lohri Essay in Punjabi)

ਪੰਜਾਬ ਵਿਚ ਲੋਹੜੀ ਤੇ ਲੇਖ (Lohri Essay in Punjabi)

We are providing in this article: Lohri Essay in Punjabi, Punjabi Essay on Lohri, Lines on Lohri in Punjabi, Lohri Par Punjabi Nibandh, Lohri Essay in Punjabi.

lohri essay in punjabi
Lohri Essay in Punjabi

ਪੰਜਾਬ ਵਿਚ ਲੋਹੜੀ ਤੇ ਲੇਖ – Lohri Essay in Punjabi

Short Essay on Lohri in Punjabi (250 Words)

ਭਾਰਤ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ। ਇਹ ਪੰਜਾਬ ਦੀ ਖੁਸ਼ੀਆਂ ਭਰਿਆ-ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਇਸ ਤਿਉਹਾਰ ਨਾਲ ਕਈ ਕਥਾਵਾਂ ਜੜੀਆਂ ਹੋਈਆਂ ਹਨ ਇਸ ਤਿਉਹਾਰ ਨਾਲ ਇੱਕ ਲੋਕ-ਕਥਾ ਸੰਬੰਧਿਤ ਹੈਇਸ ਦਿਲ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਆਪਣੇ ਹੱਥੀ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੇ ਚੰਗੁਲ ਤੋਂ ਬਚਾਇਆ ਸੀ।

ਇਸ ਘਟਨਾ ਦੀ ਯਾਦ ਵਿੱਚ ਇਹ ਤਿਉਹਾਰ ਅੱਗ ਬਾਲ ਮਨਾਇਆ ਜਾਣ ਲੱਗਾ। ਅੱਜ ਵੀ ਬੱਚੇ ਲੋਹੜੀ ਮੰਗਦੇ ਹੋਏ ਇਹ ਗੀਤ ਗਾਉਂਦੇ ਹਨ- “ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ। ਇਸ ਤਿਉਹਾਰ ਦਾ ਸੰਬੰਧ ਪੌਰਾਣਿਕ ਕਥਾ ‘ਸਤੀ-ਦਹਿਨ ਨਾਲ ਵੀ ਜੋੜਿਆ ਜਾਂਦਾ ਹੈ। ਇੱਕ ਕਥਾ ਇਹ ਵੀ ਹੈ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ।

ਲੋਹੜੀ ਸ਼ਬਦ ਦਾ ਮੂਲ ‘ਤਿਲ+ਰੋੜੀ ਹੈ। ਜੋ ਸਮਾਂ ਪਾ ਕੇ ਤਿਲੋੜੀ ਤੇ ਫੇਰ ਲੋਹੜੀ ਬਣਿਆ। ਇਸ ਤਿਉਹਾਰ ਦਾ ਸੰਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜੋਰਾਂ ਤੇ ਹੁੰਦੀ ਹੈ। ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ। ਸੱਚਮੁੱਚ ਹੀ ਇਸ ਤੋਂ ਬਾਅਦ।

ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ, ਉਸ ਘਰ ਵਿੱਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਸਾਰੇ ਮੁਹੱਲੇ ਵਿੱਚ ਲੋਹੜੀ ਵੰਡੀ ਜਾਂਦੀ ਹੈ, ਜਿਸ ਵਿੱਚ ਮੂੰਗਫਲੀ, ਰਿਉੜੀਆਂ, ਗੱਚਕ, ਮੱਕੀ ਦੇ ਭੰਨੇ ਹੋਏ ਦਾਣੇ ਹੁੰਦੇ ਹਨ। ਲੋਹੜੀ ਮੰਗਣ ਵਾਲੇ ਮੁੰਡੇ-ਕੁੜੀਆਂ ਲੋਹੜੀ ਮੰਗਦੇ ਹਨ।

ਖੁੱਲੇ ਵਿਹੜੇ ਵਿੱਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ। ਰਿਸ਼ਤੇਦਾਰ ਤੇ ਮੁਹੱਲੇ ਵਾਲੇ ਦੇਰ ਰਾਤ ਤੱਕ ਧੂਣੀ ਸੇਕਦੇ ਰਹਿੰਦੇ ਹਨ। ਕਈ ਘਰਾਂ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਮੁੰਡੇ ਭੰਗੜੇ ਪਾਉਂਦੇ ਹਨ। ਅੱਧੀ ਰਾਤ ਤੱਕ ਧੂਣੀ ਦੀ ਅੱਗ ਦੇ ਠੰਢੀ ਪੈਣ ਤੱਕ ਇਹ ਮਹਿਫਲ ਲੱਗੀ ਰਹਿੰਦੀ ਹੈ।

Essay on Lohri in Punjabi Language (350 Words)

ਪੰਜਾਬ ਨੂੰ ਮੁੱਖ ਤੌਰ ਤੇ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਮੰਨਿਆ ਗਿਆ ਹੈ। ਸ਼ਾਇਦ ਹੀ ਕੋਈ ਦਿਨ ਜਾਂ ਮਹੀਨਾ ਹੋਵੇਗਾ ਜਦੋਂ ਇਥੇ ਕੋਈ ਮੇਲਾ ਜਾਂ ਤਿਉਹਾਰ ਨਾ ਹੋਵੇ।

ਇਸੇ ਤਰ੍ਹਾਂ ਲੋਹੜੀ ਵੀ ਪੰਜਾਬ ਦਾ ਵਿਸ਼ੇਸ਼ ਤਿਉਹਾਰ ਮੰਨਿਆ ਗਿਆ ਹੈ। ਇਹ ਅੰਗਰੇਜੀ ਮਹੀਨੇ ਜਨਵਰੀ ਅਤੇ ਦੇਸੀ ਮਹੀਨੇ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ।

ਲੋਹੜੀ ਦੇ ਪਿੱਛੇ ਵੀ ਕਈ ਤਰ੍ਹਾਂ ਦੀ ਪੌਰਾਣਿਕ ਕਹਾਣੀਆਂ ਜੁੜੀਆਂ ਹੋਈਆਂ ਹਨ। ਇਕ, ਕਹਾਣੀ ਤਾਂ ਇਉਂ ਪ੍ਰਚਲੱਤ ਹੈ ਕਿ ਇਕ ਬ੍ਰਾਹਮਣ ਪੰਡਤ) ਦੀਆਂ ਦੋ ਕੁੜੀਆਂ ਸਨ ਉਸਨੇ ਨੇੜੇ ਦੇ ਪਿੰਡ ਉਹਨਾਂ ਦੀ ਗਣੀ ਕਰ ਦਿੱਤੀ। ਉਸ ਇਲਾਕੇ ਦੇ ਹਾਕਮ ਨੇ ਕੁੜੀਆਂ ਦੀ ਦਰਤਾ ਬਾਰੇ ਸੁਣਿਆ ਤਾਂ ਉਹਨਾਂ ਨੂੰ ਪ੍ਰਾਪਤ ਕਰਨਾ ਚਾਹਿਆ। ਬਾਹਮਣ ਮੁੰਡੇ ਵਾਲਿਆਂ ਨੂੰ ਕੁੜੀਆਂ ਨੂੰ ਵਿਆਹ ਕੇ ਲਿਜਾਉਣ ਲਈ ਕਹਾ। ਉਹ ਲੋਕ ਡਰਦੇ ਮਾਰੇ , ਮਨ੍ਹਾਂ ਕਰ ਗਏ।

ਬਾਹਮਣ ਨਿਰਾਸ਼ਾ ਦੀ ਹਾਲਤ ਵਿੱਚ ਵਾਪਸ ਘਰ ਆ ਰਿਹਾ ਸੀ ਤਾਂ ਉਸ ਨੂੰ ਦੁਲਾ ਭੱਟੀ ਦਾ ਡਾਕੂ ਮਿਲਿਆ। ਉਸ ਨੇ ਬ੍ਰਾਹਮਣ ਦੀ ਸਾਰੀ ਵਿਥਿਆ ਸੁਟੀ ਮੁੰਡੇ ਵਾਲਿਆਂ ਨੂੰ ਬੁਲਾ ਕੇ ਉਹਨਾਂ ਦਾ ਵਿਆਹ ਜੰਗਲ ਵਿੱਚ ਕਰ ਵੱਡਾ। ਪਿੰਡ ਵਾਲਿਆਂ ਨੇ ਵੀ ਬਾਹਮਣ ਦੀ ਮਦਦ ਕੀਤੀ। ਦੁਲੇ ਟੀ ਵਾਲੇ ਕੋਲ ਸਿਰਫ਼ ਸ਼ੱਕਰ ਹੀ ਸੀ ਤੇ ਉਸਨੇ ਉਹ ਸੱਕਰ ਕੁੜੀਆਂ ਦੀ ਝੋਲੀ ਵਿੱਚ ਪਾ ਦਿੱਤੀ। ਉਸ ਦਿਨ ਤੋਂ ਬਾਅਦ ਲੋਕ ਅੱਗ ਬਾਲ ਤੇ ਇਹ ਤਿਉਹਾਰ ਮਨਾਉਣ ਲੱਗ ਪਏ।

ਲੋਹੜੀ ਤੋਂ ਕਈ ਦਿਨ ਪਹਿਲਾਂ ਮੁੰਡੇ, ਕੁੜੀਆਂ ਇੱਕਠੇ ਹੋ ਕੇ ਲੋਹੜੀ ਵਗਣ ਲਈ ਤੁਰ ਪੈਂਦੇ ਹਨ। ਖਾਸ ਤੌਰ ਤੇ ਜਿਸ ਘਰ ਵਿੱਚ ਮੁੰਡਾ ਮਿਆ ਹੋਵੇ ਜਾਂ ਫਿਰ ਵਿਆਹ ਹੋਵੇ ਤਾਂ ਉਸ ਘਰ ਵਿੱਚੋਂ ਲੋਹੜੀ ਵਿਸ਼ੇਸ਼ ਰ ਤੇ ਮੰਗੀ ਜਾਂਦੀ ਸੀ! ਮੁੰਡੇ ਕੁੜੀਆਂ ਮਿਲ ਕੇ ਇਹ ਗੀਤ ਗਾਉਂਦੇ ਸਨ:-

ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ? ਹੋ
ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ,

ਹੋ ਸੇਰ ਸ਼ੱਕਰ ਪਾਈ ਹੋ……..

ਲੋਹੜੀ ਤੇ ਖੂਬ ਰੌਣਕਾਂ ਹੁੰਦੀਆਂ ਹਨ। ਲੋਕੀ ਇਕ ਦੂਜੇ ਦੇ ਘਰ ਹੜੀ ਦਾ ਸਮਾਨ ਵਿਸ਼ੇਸ਼ ਤੌਰ ਤੇ ਭੇਜਦੇ ਹਨ। ਅਮੀਰ ਲੋਕ ਆਪਣੇ ਤਸ਼ਤੇਦਾਰਾਂ ਨੂੰ ਰਿਉੜੀਆਂ, ਤਿਲ ਦੇ ਲੱਡੂ, ਗੱਚਕ ਆਦਿ ਦਿੰਦੇ ਨ!

ਘਰ ਦੇ ਸਿਆਣੇ ਲੋਕ ਆਪਣੇ ਘਰ ਦੇ ਬਾਹਰ ਇਕ ਧੂਣੀ ਬਾਲ ਕੇ ਬੈਠ ਜਾਂਦੇ ਹਨ ਤੇ ਸਾਰੇ ਉਸ ਧੂਣੀ ਉੱਤੇ ਤਿਲ ਸੁੱਟਦੇ ਹਨ ਤੇ ਨਾਲ ਹੀ ਇਹ ਸਤਰਾਂ ਵੀ ਬੋਲਦੇ ਹਨ:- ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲੇ ਪਾਏ।

ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਏਕਤਾ ਦਾ ਤਿਉਹਾਰ। ਹੁਣ ਤਾਂ ਇਹ ਪੰਜਾਬ ਤੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ ਦਿ ਇਲਾਕਿਆਂ ਵਿੱਚ ਮਨਾਇਆ ਜਾਣ ਲੱਗ ਪਿਆ ਹੈ।

Essay on Lohri in Punjabi (600 Words)

ਪੇਸ਼ਕਾਰੀ

ਲੋਹੜੀ ਤਿਉਹਾਰ ਇਕ ਬਹੁਤ ਹੀ ਮਸ਼ਹੂਰ ਪੰਜਾਬੀ ਤਿਉਹਾਰ ਹੈ ਜੋ ਹਰ ਸਾਲ ਦੱਖਣੀ ਏਸ਼ੀਆ ਵਿਚ ਪੰਜਾਬੀ ਧਰਮ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ. ਇਹ ਮੰਨਿਆ ਜਾਂਦਾ ਹੈ ਕਿ ਇਹ ਦਿਨ ਨੂੰ ਸਰਦੀਆਂ ਵਿਚ ਮਨਾਇਆ ਜਾਂਦਾ ਹੈ ਜਦੋਂ ਦਿਨ ਦਿਨ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ ਅਤੇ ਰਾਤ ਨੂੰ ਸਾਲ ਦੀ ਸਭ ਤੋਂ ਲੰਮੀ ਰਾਤ ਬਣ ਜਾਂਦੀ ਹੈ.

ਇਸ ਨੂੰ ਦੁੱਲਾ ਬੱਟੀ ਦੀ ਪ੍ਰਸੰਸਾ ਵਿਚ ਭੌਂਕਣ, ਨੱਚਣ ਅਤੇ ਗਾਉਣ ਦੁਆਰਾ ਪੰਜਾਬ ਦੀ ਫ਼ਸਲ ਦਾ ਤਿਉਹਾਰ ਮਨਾਇਆ ਜਾਂਦਾ ਹੈ. ਮੁੱਖ ਤੌਰ ‘ਤੇ ਇਹ ਪੰਜਾਬੀਆਂ ਦਾ ਤਿਉਹਾਰ ਹੈ, ਹਾਲਾਂਕਿ ਇਹ ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਸਮੇਤ ਹੋਰ ਉੱਤਰੀ ਭਾਰਤੀ ਰਾਜਾਂ ਵਿੱਚ ਰਹਿ ਰਹੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ.

ਭਿਖਾਰੀ ਤਿਉਹਾਰ ਮਨਾਉਣ ਦਾ ਮਹੱਤਵ

ਸਰਦੀ ਦੇ ਮੁੱਖ ਫਸਲ ਨੂੰ ਕਣਕ ਕਹਿੰਦੇ ਹਨ ਜੋ ਅਕਤੂਬਰ ਦੇ ਅਖੀਰ ਵਿਚ ਮਾਰਚ ਦੇ ਅਖੀਰ ਵਿਚ ਜਾਂ ਅਪ੍ਰੈਲ ਦੇ ਸ਼ੁਰੂ ਵਿਚ ਬੀਜਿਆ ਜਾਂਦਾ ਹੈ. ਕਟਾਈ ਕਰਨ, ਇਕੱਤਰ ਕਰਨ ਅਤੇ ਘਰਾਂ ਨੂੰ ਘਰ ਲਿਆਉਣ ਤੋਂ ਪਹਿਲਾਂ ਕਿਸਾਨ ਇਸ ਲੋਹੜੀ ਤਿਉਹਾਰ ਦਾ ਜਸ਼ਨ ਮਨਾਉਂਦੇ ਹਨ ਅਤੇ ਆਨੰਦ ਮਾਣਦੇ ਹਨ. ਇਹ ਜਨਵਰੀ ਮਹੀਨੇ ਦੇ ਮੱਧ ਵਿਚ ਹਿੰਦੂ ਕੈਲੰਡਰ ਦੇ ਅਨੁਸਾਰ ਹੁੰਦਾ ਹੈ ਜਦੋਂ ਸੂਰਜ ਧਰਤੀ ਤੋਂ ਦੂਰ ਹੁੰਦਾ ਹੈ. ਲੋਹੜੀ ਦਾ ਜਸ਼ਨ ਸਰਦੀਆਂ ਦੇ ਮੌਸਮ ਦੇ ਅੰਤ ਅਤੇ ਹੌਲੀ ਹੌਲੀ ਬਸੰਤ ਰੁੱਤ ਦੀ ਸ਼ੁਰੂਆਤ ਦਾ ਸੰਕੇਤ ਹੈ. ਤਿਉਹਾਰ ਦੌਰਾਨ ਲੋਕ ਗੰਗਾ ਨਦੀ ਵਿਚ ਇਸ਼ਨਾਨ ਕਰਦੇ ਹਨ ਤਾਂ ਜੋ ਉਹ ਸਾਰੇ ਗੁਨਾਹ ਖਾਲੀ ਹੋ ਸਕਣ.

ਹਰ ਕੋਈ ਇਸ ਤਿਉਹਾਰ ਨੂੰ ਪੂਰੇ ਜੀਵਨ ਲਈ ਉਪਜਾਊ ਸ਼ਕਤੀ ਅਤੇ ਖੁਸ਼ਹਾਲੀ ਲਈ ਮਨਾਉਂਦਾ ਹੈ. ਇਹ ਸਭ ਤੋਂ ਸ਼ੁਭ ਦਿਨ ਹੈ ਜੋ ਸੂਰਜ ਦੇ ਦਾਖਲੇ ਦਾ ਸੰਕੇਤ ਕਰਦਾ ਹੈ, ਜੋ ਕਿ 14 ਮਾਰਚ ਨੂੰ ਸ਼ੁਰੂ ਹੁੰਦਾ ਹੈ ਅਤੇ 14 ਜੁਲਾਈ ਨੂੰ ਖਤਮ ਹੁੰਦਾ ਹੈ. ਕੁਝ ਲੋਕ ਇਸਨੂੰ ਅੰਤ ਦੇ ਤੌਰ ਤੇ ਮਨਾਉਂਦੇ ਹਨ ਭਾਵ ਮੰਜਜੀ ਮਹੀਨਾ (ਕਲੰਦਰ ਕਲੰਡਰ ਮੁਤਾਬਕ 9 ਵੇਂ ਮਹੀਨੇ) ਦਾ ਆਖਰੀ ਦਿਨ.

ਭਿਖਾਰੀ ਤਿਉਹਾਰ ਦੇ ਸਮਾਰੋਹ ਦੇ ਪਿੱਛੇ ਇਤਿਹਾਸ

ਲੋਹੜੀ ਤਿਉਹਾਰ ਮਨਾਉਣ ਦੇ ਪਿੱਛੇ ਇਕ ਬਹੁਤ ਪੁਰਾਣਾ ਇਤਿਹਾਸ ਹੈ. ਇਹ ਨਵੇਂ ਸਾਲ ਦੀ ਘਟਨਾ ਅਤੇ ਬਸੰਤ ਸੀਜ਼ਨ ਦੇ ਨਾਲ ਨਾਲ ਸਰਦੀ ਦੇ ਮੌਸਮ ਦੇ ਅੰਤ ਦੀ ਨਿਸ਼ਾਨੀ ਹੈ. ਲੋਕਾਂ ਦਾ ਮੰਨਣਾ ਸੀ ਕਿ ਲੋਹੜੀ ਦੀ ਰਾਤ ਸਾਲ ਦੀ ਸਭ ਤੋਂ ਲੰਮੀ ਰਾਤ ਬਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਹਰ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਰਾਤ ਨੂੰ ਹੌਲੀ ਹੌਲੀ ਘੱਟ ਹੁੰਦਾ ਹੈ.

ਇਹ ਦੁੱਲਾ ਬੱਟੀ ਦੀ ਪ੍ਰਸੰਸਾ ਵਿਚ ਮਨਾਇਆ ਜਾਂਦਾ ਹੈ ਜੋ ਕਿ ਰਾਜਾ ਅਕਬਰ ਦੇ ਸਮੇਂ ਮੁਸਲਮਾਨ ਡਾਕੂ ਸਨ. ਉਹ ਅਮੀਰ ਲੋਕਾਂ ਦੇ ਘਰ ਤੋਂ ਦੌਲਤ ਚੋਰੀ ਕਰਨ ਅਤੇ ਗਰੀਬ ਲੋਕਾਂ ਨੂੰ ਵੰਡਣ ਲਈ ਵਰਤਿਆ ਜਾਂਦਾ ਸੀ. ਉਹ ਗਰੀਬ ਲੋਕਾਂ ਅਤੇ ਨਿਰਬਲ ਲੋਕਾਂ ਦੇ ਨਾਇਕ ਦੀ ਤਰ੍ਹਾਂ ਸੀ ਕਿਉਂਕਿ ਉਸ ਨੇ ਅਨੇਕਾਂ ਕੁੜੀਆਂ ਦੀਆਂ ਜਾਨਾਂ ਬਚਾ ਲਈਆਂ ਜਿਹੜੀਆਂ ਆਪਣੇ ਘਰ ਅਜਨਬੀ ਦੁਆਰਾ ਜ਼ਬਰਦਸਤੀ ਚੁੱਕੀਆਂ ਸਨ.

ਉਸਨੇ ਦਹੇਜ ਦਾ ਭੁਗਤਾਨ ਕਰਕੇ ਆਪਣੇ ਵਿਆਹਾਂ ਵਿਚ ਬੇਸਹਾਰਾ ਕੁੜੀਆਂ ਦੀ ਮਦਦ ਕੀਤੀ ਇਸ ਲਈ, ਲੋਕਾਂ ਨੇ ਲੋਹੜੀ ਤਿਉਹਾਰ ਦਾ ਉਦਘਾਟਨ ਕਰਨਾ ਸ਼ੁਰੂ ਕਰ ਦਿੱਤਾ ਜੋ ਦੱਲਹਾ ਭੱਟੀ ਦੀ ਬਹੁਤ ਮਦਦ ਲਈ ਅਤੇ ਗਰੀਬ ਲੋਕਾਂ ਲਈ ਮਹਾਨ ਕੰਮਾਂ ਲਈ ਹੈ.

ਐਪੀਲੋਗ

ਲੋਹੜੀ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਦੱਖਣ ਵੱਲ ਉੱਤਰੀ ਵੱਲ ਸੂਰਜ ਦੀ ਲਹਿਰ ਹੈ, ਅਤੇ ਕੈਂਪ ਦੇ ਟਰੋਪਿਕ ਤੋਂ ਖੋਖਰ ਦੇ ਮਕੌੜਿਆਂ ‘ਤੇ ਦਾਖਲ ਹੋ ਜਾਂਦੀ ਹੈ. ਲੋਹੜੀ ਤਿਉਹਾਰ ਪਰਮਾਤਮਾ ਨੂੰ ਸਮਰਪਿਤ ਹੈ ਸੂਰਜ ਅਤੇ ਅੱਗ ਇਹ ਹਰ ਪੰਜਾਬੀ ਲਈ ਸਭ ਤੋਂ ਖੁਸ਼ੀ ਦਾ ਮੌਕਾ ਹੈ.

ਸੂਰਜ ਅਤੇ ਅੱਗ ਊਰਜਾ ਦਾ ਸਭ ਤੋਂ ਵੱਡਾ ਸਰੋਤ ਦਰਸਾਉਂਦੇ ਹਨ ਅਤੇ ਰੂਹਾਨੀ ਤਾਕਤ ਹੈ ਜਿਸ ਨਾਲ ਲੋਕ ਬਖਸ਼ਿਸ਼ਾਂ ਪ੍ਰਾਪਤ ਕਰਨ ਦੀ ਪੂਜਾ ਕਰਦੇ ਹਨ. ਲੋਕ ਆਪਣੇ ਦੇਵਤੇ ਜਿਵੇਂ ਕਿ ਮੂੰਗਫਲੀ, ਮਿਠਾਈਆਂ, ਪੋਕਰੋਨ, ਤਿਲ-ਚਿਰਵਾ, ਸੋਧਾਂ, ਗਜਾਕ, ਆਦਿ ਨੂੰ ਖੁਰਾਕ ਦੀ ਪੇਸ਼ਕਸ਼ ਕਰਦੇ ਹਨ. ਇਹ ਦੋਵਾਂ ਧਰਮਾਂ ਦੇ ਸਿੱਖਾਂ ਅਤੇ ਹਿੰਦੂਆਂ ਦੁਆਰਾ ਮਨਾਇਆ ਜਾਂਦਾ ਹੈ.

Lohri Festival Essay in Punjabi (800 Words)

ਜ਼ਿੰਦਗੀ ਨੂੰ ਜਿਊਣ, ਰਸਮਾਂ ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿਚ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿਚ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦੇ ਹਨ। ਕਦੀ ਹਾਲਾਤ ਅਨੁਸਾਰ ਖੁਦ ਢਲ ਜਾਂਦੇ ਤੇ ਕਦੇ ਹਾਲਾਤ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ ਇਨ੍ਹਾਂ ਦੇ ਰਾਹ ਵਿਚ ਨਹੀਂ ਆਉਂਦੇ। ਅਜਿਹਾ ਹੀ ਇਕ ਤਿਉਹਾਰ ਹੈ ਲੋਹੜੀ, ਜੋ ਭਰ ਸਰਦੀ ਵਿਚ ਪੋਹ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ।

ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਕੁੜੀਆਂ-ਮੁੰਡੇ ਟੋਲੀਆਂ ਬਣਾ ਘਰੋ-ਘਰ ਜਾ ਕੇ ਲੋਹੜੀ ਮੰਗਦੇ ਹਨ। ਮੁੰਡਿਆਂ ਵਲੋਂ ਲੋਹੜੀ ਮੰਗਦੇ ਸਮੇਂ ਜ਼ਿਆਦਾਤਰ ਸੁੰਦਰ-ਮੁੰਦਰੀਏ ਦਾ ਗੀਤ ਬੋਲਿਆ ਜਾਂਦਾ ਹੈ। ਇਕ ਮੁੰਡਾ ਗੀਤ ਬੋਲਦਾ ਅਤੇ ਬਾਕੀ ਦੇ ਮੁੰਡੇ ਪਿੱਛੇ ਹੋ-ਹੋ ਦੀ ਆਵਾਜ਼ ਲਗਾਉਂਦੇ ਹਨ:

ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ ਕੁੜੀ ਦਾ ਸਾਲੂ ਪਾਟਾ ਹੋ
ਕੁੜੀ ਦਾ ਜੀਵੇ ਚਾਚਾ ਹੋ

ਕੁੜੀਆਂ ਵੀ ਲੋਹੜੀ ਮੰਗਦੀਆਂ ਹੋਈਆਂ ਫੁੱਲੇ, ਤਿਲ, ਚੌਲ, ਗੁੜ ਦੀ ਰੋੜੀ ਦੀ ਮੰਗ ਕਰਦੀਆਂ ਹਨ। ਉਹ ਲੋਹੜੀ ਮੰਗਦੀਆਂ ਹੋਈਆਂ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ।

ਤੀਲੀ ਹਰੀ ਹੈ ਭਰੀ
ਤਲੀ ਮੋਤੀਆਂ ਜੜੀ
ਤੀਲੀ ਉਸ ਵੇਹੜੇ
ਜਾ ਜਿੱਥੇ ਗੀਗੇ ਦਾ
ਵਿਆਹ ਗੀਗਾ ਜੰਮਿਆ ਸੀ
ਗੁੜ ਵੰਡਿਆ ਸੀ।
ਗੁੜ ਦੀਆਂ ਰੋੜੀਆਂ ਹੋ
ਭਰਾਵਾਂ ਜੋੜੀਆਂ ਹੋ ਤੁਹਾਡੀ
ਜੋੜੀ ਦਾ ਵਿਆਹ ਸਾਨੂੰ ਫੁੱਲੜਿਆਂ
ਦਾ ਚਾਅ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ

ਜੇ ਕੋਈ ਲੋਹੜੀ ਦੇਣ ਲੱਗਿਆਂ ਦੇਰ ਕਰ ਦਿੰਦਾ ਤਾਂ ਕੁੜੀਆਂ ਕਹਿਣ ਲੱਗ ਜਾਂਦੀਆਂ:

ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ

ਲੋਹੜੀ ਵਾਲੇ ਦਿਨ ਉਨ੍ਹਾਂ ਘਰਾਂ ਵਿਚ ਹੀ ਲੋਹੜੀ ਮੰਗੀ ਜਾਂਦੀ ਹੈ ਜਿਨ੍ਹਾਂ ਦੇ ਘਰ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆ ਹੋਵੇ। ਸਮੇਂ ਦੇ ਬਦਲਣ ਨਾਲ ਅੱਜ ਕੁਝ ਘਰਾਂ ਵਿਚ ਕੁੜੀ ਦੇ ਜੰਮਣ ਤੇ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ ਪਰੰਤੂ ਅਜਿਹੇ ਲੋਕ ਬਹੁਤ ਘੱਟ ਹਨ।

ਕੁਝ ਸਮਾਜਿਕ ਸੰਸਥਾਵਾਂ ਵਲੋਂ ਵੀ ਕੁੜੀਆਂ ਦੀ ਲੋਹੜੀ ਮਨਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਕੁਝ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਕੁੜੀਆਂ ਦੀ ਲੋਹੜੀ : ਮਨਾਉਣ ਲਈ ਉੱਭਰ ਕੇ ਸਾਹਮਣੇ ਆਈਆਂ। ਇਨ੍ਹਾਂ ਦੇ ਸਾਂਝੇ ਉਪਰਾਲੇ ਤਹਿਤ ਪਿਛਲੇ ਕੁਝ ਸਾਲਾਂ ਵਿਚ ਵੱਖ-ਵੱਖ ਜਗ੍ਹਾ ਤੇ ਕੁੜੀਆਂ ਦੀ ਲੋਹੜੀ ਮਨਾਈ ਗਈ।

ਲੋਹੜੀ ਵਾਲੇ ਦਿਨ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ਕਰਦੇ ਵੇਖੇ ਜਾਂਦੇ ਹਨ। ਬਹੁਤ ਸਾਰੇ ਲੋਕ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਬੇਸ਼ੱਕ ਸਰਕਾਰ ਵਲੋਂ ਅਜਿਹੀ ਡੋਰ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ, ਪਰੰਤੂ ਫਿਰ ਵੀ ਦੁਕਾਨਦਾਰ ਲੁਕ-ਛੁਪ ਕੇ ਮਹਿੰਗੇ ਮੁੱਲ ’ਤੇ ਚਾਈਨਾ ਡੋਰ ਵੇਚ ਰਹੇ ਹਨ ਅਤੇ ਲੋਕ ਇਸ ਨੂੰ ਖਰੀਦ ਰਹੇ ਹਨ।

ਕੋਈ ਵੀ ਸ਼ੌਕ ਉਦੋਂ ਤੱਕ ਹੀ ਚੰਗਾ ਹੈ। ਜਦੋਂ ਤੱਕ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ। ਜਦੋਂ ਕੋਈ ਸ਼ੌਕ ਮਾਰੂ ਬਣ ਜਾਵੇ ਤਾਂ ਉਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਸੇ ਪ੍ਰਕਾਰ ਕਈ ਲੋਕ ਲੋਹੜੀ ਵਾਲੇ ਦਿਨ ਸ਼ਰਾਬ ਪੀਂਦੇ ਹਨ। ਅਜਿਹਾ ਕਰ ਕੇ ਉਹ ਆਰਥਿਕ ਪੱਖੋਂ ਹੀ ਨਹੀਂ ਸਰੀਰਕ ਪੱਖੋਂ ਵੀ ਨੁਕਸਾਨ ਉਠਾਉਂਦੇ ਹਨ।

ਲੋਹੜੀ ਤੋਂ ਪਹਿਲਾਂ ਪੇਕੇ ਘਰ ਵਲੋਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਭਾਜੀ ਪਾਈ ਜਾਂਦੀ ਹੈ। ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਕੁੜੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਵਿਚ ਸ਼ਾਮਲ ਹੁੰਦੇ ਹਨ ਮੈਦੇ ਅਤੇ ਪੰਜੀਰੀ ਤੋਂ ਬਣੇ ਲੱਡੂ, ਬੂੰਦੀ ਦੇ ਲੱਡੂ, ਪਤਾਸੇ ਜਾਂ ਫਿਰ ਪਿੰਨੀਆਂ।

ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁਝ ਨਾ ਕੁਝ ਤਿਉਹਾਰ ਵਜੋਂ ਭੇਜਦੇ ਹਨ। ਲੋਹੜੀ ਵਾਲੇ ਦਿਨ ਘਰਾਂ ਵਿਚ ਸਰੋਂ ਦਾ ਸਾਗ, ਰੌਹ ਦੀ ਖੀਰ ਅਤੇ ਖਿਚੜੀ ਬਣਾਈ ਜਾਂਦੀ ਹੈ। ਸਾਗ ਅਤੇ ਖਿਚੜੀ ਲੋਹੜੀ ਤੋਂ ਅਗਲੇ ਦਿਨ ਮਾਘ ਦੀ ਸੰਗਰਾਂਦ ਵਾਲੇ ਦਿਨ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਬਾਰੇ ਅਕਸਰ ਕਿਹਾ ਜਾਂਦਾ ਹੈ:

ਪੋਹ ਰਿੱਧੀ, ਮਾਘ ਖਾਧੀ।

ਲੋਹੜੀ ਦੀ ਰਾਤ ਧੂਣਾ ਬਾਲਿਆ ਜਾਂਦਾ ਹੈ। ਧੁਣੇ ਦਾ ਸੇਕ ਅੱਤ ਦੀ ਠੰਡ ਤੋਂ ਰਾਹਤ ਦਿਵਾਉਂਦਾ ਮਹਿਸੂਸ ਹੁੰਦਾ ਹੈ। ਔਰਤਾਂ ਅਤੇ ਮਰਦ ਧੁਣੇ ਦੇ ਆਲੇ-ਦੁਆਲੇ ਬੈਠ ਜਿੱਥੇ ਅੱਗ ਸੇਕਦੇ ਉੱਥੇ ਮੂੰਗਫਲੀਆਂ, ਰਿਉੜੀਆਂ, ਚਿਰਵੜੇ, ਫੁੱਲੇ, ਗੱਚਕ ਆਦਿ ਖਾਂਦੇ ਹਨ। ਆਲੇ-ਦੁਆਲੇ ਕੁੜੀਆਂ-ਮੁੰਡੇ ਨੱਚਦੇ ਗਾਉਂਦੇ ਤੇ ਖੁਸ਼ੀ ਮਨਾਉਂਦੇ ਹਨ। ਧੁਣੇ ਦੀ ਅੱਗ ਨੂੰ ਤਿਲ, ਚੌਲ, ਮੂੰਗਫਲੀ ਆਦਿ ਭੇਟ ਕੀਤੇ ਜਾਂਦੇ ਹਨ ਅਤੇ ਨਾਲ ਹੀ ਕਿਹਾ ਜਾਂਦਾ ਹੈ:

ਲੋਹੜੀਏ ਵਿਚਾਰੀਏ, ਭਰੀ ਆਵੀਂ ਤੇ ਸੱਖਣੀ ਜਾਵੀਂ

ਇਸ ਪ੍ਰਕਾਰ ਲੋਹੜੀ ਦਾ ਤਿਉਹਾਰ ਭਰ ਜਾਂਦਾ ਹੈ ਸਾਡੀ ਝੋਲੀ ਖੁਸ਼ੀਆਂ ਨਾਲ, ਚਿਹਰੇ ਤੇ ਖਿਲਾਰ ਦਿੰਦਾ ਹੈ ਬੇਸ਼ਕੀਮਤੀ ਮੁਸਕਰਾਹਟਾਂ ਅਤੇ ਅਸੀਂ ਫਿਰ ਤੋਂ ਜੁੜ ਜਾਂਦੇ ਹਾਂ ਅਗਲੀ ਲੋਹੜੀ ਦੀ ਉਡੀਕ ਵਿਚ।

Read Also

Rahul Singh Tanwar
Rahul Singh Tanwar
राहुल सिंह तंवर पिछले 7 वर्ष से भी अधिक समय से कंटेंट राइटिंग कर रहे हैं। इनको SEO और ब्लॉगिंग का अच्छा अनुभव है। इन्होने एंटरटेनमेंट, जीवनी, शिक्षा, टुटोरिअल, टेक्नोलॉजी, ऑनलाइन अर्निंग, ट्रेवलिंग, निबंध, करेंट अफेयर्स, सामान्य ज्ञान जैसे विविध विषयों पर कई बेहतरीन लेख लिखे हैं। इनके लेख बेहतरीन गुणवत्ता के लिए जाने जाते हैं।

Leave a Comment